ਬਾਲੀਵੁੱਡ ਦੀ ਅਦਾਕਾਰਾ ਸ਼ਾਲਿਨੀ ਪਾਂਡੇ ਨੇ ਹਾਲ ਹੀ ਵਿੱਚ ਨੈੱਟਫਲਿਕਸ ਦੀ ਸੀਰੀਜ਼ "ਡੱਬਾ ਕਾਰਟੇਲ" ਵਿੱਚ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਉਹ "ਮਹਾਰਾਜ" ਅਤੇ "ਜਯਸ਼ਭਾਈ ਜ਼ੋਰਦਾਰ" ਵਰਗੀਆਂ ਫ਼ਿਲਮਾਂ ਵਿੱਚ ਵੀ ਦਿਖਾਈ ਦੇ ਚੁੱਕੀ ਹੈ।



ਸ਼ਾਲਿਨੀ ਡਾਇਰੈਕਟਰ 'ਤੇ ਭੜਕ ਪਈ ਸੀ...

ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਇੱਕ ਹੈਰਾਨੀਜਨਕ ਗੱਲ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਇੱਕ ਵਾਰ ਇੱਕ ਨਿਰਦੇਸ਼ਕ ਨੇ ਉਸ ਨਾਲ ਅਜਿਹਾ ਵਿਵਹਾਰ ਕੀਤਾ ਕਿ ਉਹ ਗੁੱਸੇ ਵਿੱਚ ਆ ਗਈ ਅਤੇ ਉਸ 'ਤੇ ਚੀਖ਼ ਪਈ। ਸ਼ਾਲਿਨੀ ਨੇ ਕਿਹਾ ਕਿ ਉਸ ਸਮੇਂ ਉਹ ਇੰਡਸਟਰੀ ਵਿੱਚ ਨਵੀਂ-ਨਵੀਂ ਸੀ, ਸਿਰਫ਼ ਇੱਕ ਫ਼ਿਲਮ ਪੁਰਾਣੀ, ਅਤੇ ਉਸ ਨੂੰ ਹਮੇਸ਼ਾ ਸਲਾਹ ਦਿੱਤੀ ਜਾਂਦੀ ਸੀ ਕਿ ਉਹ ਸਾਰਿਆਂ ਨਾਲ ਨਰਮੀ ਨਾਲ ਪੇਸ਼ ਆਵੇ, ਨਹੀਂ ਤਾਂ ਉਸ ਦੇ ਕੰਮ ਦੇ ਮੌਕੇ ਘਟ ਸਕਦੇ ਸਨ।

ਇਹ ਵੀ ਪੜ੍ਹੋ:-  ਪ੍ਰੇਮੀ ਨਾਲ ਹਫ਼ਤਾ ਰਹਿ ਕੇ ਘਰ ਪਰਤੀ ਦੋ ਬੱਚਿਆਂ ਦੀ ਮਾਂ, ਪਤੀ ਨੇ ਹੀ ਕਰਵਾਇਆ ਸੀ ਦੋਵਾਂ ਦਾ ਵਿਆਹ- ਬੋਲੀ 'ਸਹੁੰ ਖਾਂਦੀ ਹਾਂ ਹੁਣ...

"ਮੈਨੂੰ ਚੁੱਪ ਰਹਿਣ ਲਈ ਕਿਹਾ ਜਾਂਦਾ ਸੀ" - ਸ਼ਾਲਿਨੀ

ਫਿਲਮੀ ਗਿਆਨ ਨਾਲ ਇੱਕ ਗੱਲਬਾਤ ਵਿੱਚ ਸ਼ਾਲਿਨੀ ਨੇ ਦੱਸਿਆ, "ਮੇਰੇ ਕਰੀਅਰ ਦੀ ਸ਼ੁਰੂਆਤ ਵਿੱਚ, ਜਦੋਂ ਮੈਂ ਇੱਕ ਦੱਖਣ ਭਾਰਤੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ, ਇੱਕ ਨਿਰਦੇਸ਼ਕ ਬਿਨਾਂ ਇਜਾਜ਼ਤ ਮੇਰੀ ਵੈਨ ਵਿੱਚ ਚਲਾ ਆਇਆ। ਉਸ ਨੇ ਦਰਵਾਜ਼ਾ ਖੜਕਾਉਣ ਦੀ ਜ਼ਰੂਰਤ ਨਹੀਂ ਸਮਝੀ। ਉਸ ਵੇਲੇ ਮੈਂ ਕੱਪੜੇ ਬਦਲ ਰਹੀ ਸੀ। ਉਹ ਸਿੱਧਾ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਗਿਆ। ਮੈਨੂੰ ਸਲਾਹ ਦਿੱਤੀ ਗਈ ਸੀ ਕਿ ਮੈਂ ਸ਼ਾਂਤ ਰਹਾਂ ਅਤੇ ਕਿਸੇ ਨੂੰ ਨਾਰਾਜ਼ ਨਾ ਕਰਾਂ। ਆਮ ਤੌਰ 'ਤੇ ਕਿਹਾ ਜਾਂਦਾ ਸੀ ਕਿ ਬਹੁਤ ਜ਼ਿਆਦਾ ਮਿੱਠਾ ਬਣੋ ਅਤੇ ਕਿਸੇ ਨੂੰ ਬੁਰਾ-ਭਲਾ ਨਾ ਕਹੋ, ਨਹੀਂ ਤਾਂ ਫ਼ਿਲਮਾਂ ਦੇ ਮੌਕੇ ਨਹੀਂ ਮਿਲਣਗੇ। ਮੈਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ ਗਈਆਂ ਸਨ। ਪਰ ਜਿਵੇਂ ਹੀ ਉਹ ਅੰਦਰ ਆਇਆ, ਮੈਂ ਆਪਣੇ ਆਪ ਨੂੰ ਰੋਕ ਨਾ ਸਕੀ ਅਤੇ ਗੁੱਸੇ ਵਿੱਚ ਉਸ 'ਤੇ ਚੀਖ਼ ਪਈ। ਮੈਂ ਪੂਰੀ ਤਰ੍ਹਾਂ ਗੁੱਸੇ ਵਿੱਚ ਆ ਗਈ ਸੀ। ਉਸ ਵੇਲੇ ਮੇਰੀ ਉਮਰ 22 ਸਾਲ ਸੀ।"

ਇਹ ਵੀ ਪੜ੍ਹੋ:-  ਪਟਿਆਲਾ 'ਚ ਦਰਿੰਦਗੀ...ਆਟੋ ਰਿਕਸ਼ਾ ਚਾਲਕ ਨੇ ਵਿਦਿਆਰਥਣ ਨਾਲ ਕੀਤਾ ਜਬ/ਰ ਜਨਾ/ਹ,, ਗਰਭਵਤੀ ਹੋਣ 'ਤੇ ਹੋਇਆ ਖੁਲਾਸਾ

Bollywood actress Shalini Pandey recently appeared in the Netflix series Dabba Cartel. Prior to this, she was seen in films like Maharaj and Jaayeshbhai Jordaar.

Shalini got angry with a director...
Recently, the actress made a surprising revelation. In an interview, she shared how a director once did something that made her so angry she shouted at him. Shalini mentioned that when she was new to the industry, she was always told to be polite and respectful to everyone, as it could impact her opportunities in the industry.

"I was advised to stay calm" – Shalini

In an interview with Filmi Gyaan, Shalini recalled, “At the start of my career, I was working on a South film, and the director entered my van without knocking while I was changing clothes. He just opened the door and walked in. I was advised to stay calm, not to upset anyone. I was always told to be very sweet and avoid saying anything harsh to people. They told me, ‘Otherwise, you won’t get any film offers.’ This was the advice I received. As soon as he came in, I reacted without thinking and got really angry. I completely lost it. I was only 22 at that time."