ਅਪ੍ਰੈਲ 2025 ਦਾ ਮਹੀਨਾ ਕਈ ਵੱਡੇ ਤਿਉਹਾਰਾਂ ਅਤੇ ਸਰਕਾਰੀ ਛੁੱਟੀਆਂ ਨਾਲ ਭਰਪੂਰ ਹੋਵੇਗਾ, ਕਿਉਂਕਿ ਇਸ ਦੌਰਾਨ ਰਾਮ ਨੌਮੀ, ਮਹਾਵੀਰ ਜਯੰਤੀ, ਅੰਬੇਡਕਰ ਜਯੰਤੀ ਅਤੇ ਗੁੱਡ ਫਰਾਈਡੇ ਵਰਗੇ ਮਹੱਤਵਪੂਰਨ ਤਿਉਹਾਰ ਮਨਾਏ ਜਾਣਗੇ।
ਇਸ ਕਾਰਨ ਸਕੂਲਾਂ, ਕਾਲਜਾਂ ਅਤੇ ਬੈਂਕਾਂ ਵਿੱਚ ਛੁੱਟੀਆਂ ਰਹਿਣਗੀਆਂ। ਵੱਖ-ਵੱਖ ਰਾਜਾਂ ਨੇ ਇਨ੍ਹਾਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।
ਜੇਕਰ ਤੁਸੀਂ ਇਸ ਮਹੀਨੇ ਕਿਤੇ ਘੁੰਮਣ ਦਾ ਇਰਾਦਾ ਰੱਖਦੇ ਹੋ, ਬੈਂਕ ਦੇ ਜ਼ਰੂਰੀ ਕੰਮ ਪੂਰੇ ਕਰਨਾ ਚਾਹੁੰਦੇ ਹੋ ਜਾਂ ਆਪਣੇ ਬੱਚਿਆਂ ਦੀਆਂ ਸਕੂਲ-ਕਾਲਜ ਛੁੱਟੀਆਂ ਦਾ ਸਹੀ ਸਮਾਂ ਜਾਣਨਾ ਚਾਹੁੰਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ।
ਇਹ ਵੀ ਪੜ੍ਹੋ:- ਪ੍ਰੇਮੀ ਨਾਲ ਹਫ਼ਤਾ ਰਹਿ ਕੇ ਘਰ ਪਰਤੀ ਦੋ ਬੱਚਿਆਂ ਦੀ ਮਾਂ, ਪਤੀ ਨੇ ਹੀ ਕਰਵਾਇਆ ਸੀ ਦੋਵਾਂ ਦਾ ਵਿਆਹ- ਬੋਲੀ 'ਸਹੁੰ ਖਾਂਦੀ ਹਾਂ ਹੁਣ...
ਪੰਜਾਬ ਸਰਕਾਰ ਵੱਲੋਂ ਜਾਰੀ ਅਧਿਕਾਰਤ ਕੈਲੰਡਰ, ਜਨਰਲ ਸੈਕਸ਼ਨ, ਪੱਤਰ ਨੰਬਰ 06/01/2024-2ਪੀ.ਪੀ.3/677, ਮਿਤੀ 11 ਦਸੰਬਰ 2024 ਮੁਤਾਬਕ, 6 ਅਪ੍ਰੈਲ ਨੂੰ ਰਾਮ ਨੌਮੀ, 8 ਅਪ੍ਰੈਲ ਨੂੰ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਵਸ, 10 ਅਪ੍ਰੈਲ ਨੂੰ ਮਹਾਵੀਰ ਜਯੰਤੀ, 13 ਅਪ੍ਰੈਲ ਨੂੰ ਵਿਸਾਖੀ, 14 ਅਪ੍ਰੈਲ ਨੂੰ ਡਾ: ਬੀ.ਆਰ. ਅੰਬੇਡਕਰ ਦਾ ਜਨਮ ਦਿਨ, 18 ਅਪ੍ਰੈਲ ਨੂੰ ਗੁੱਡ ਫਰਾਈਡੇ ਅਤੇ 29 ਅਪ੍ਰੈਲ ਨੂੰ ਭਗਵਾਨ ਪਰਸ਼ੂ ਰਾਮ ਦਾ ਜਨਮ ਉਤਸਵ ਮਨਾਇਆ ਜਾਵੇਗਾ ਅਤੇ ਇਨ੍ਹਾਂ ਦਿਨਾਂ ਨੂੰ ਸਰਕਾਰੀ ਛੁੱਟੀਆਂ ਐਲਾਨੀਆਂ ਗਈਆਂ ਹਨ।
ਹਾਲਾਂਕਿ, ਰਾਮ ਨੌਮੀ ਅਤੇ ਵਿਸਾਖੀ ਐਤਵਾਰ ਨੂੰ ਪੈਣ ਕਾਰਨ ਮੁਲਾਜ਼ਮਾਂ ਅਤੇ ਬੱਚਿਆਂ ਨੂੰ ਦੋ ਛੁੱਟੀਆਂ ਘੱਟ ਮਿਲਣ ਦੀ ਨਿਰਾਸ਼ਾ ਹੋ ਸਕਦੀ ਹੈ।
ਇਹ ਵੀ ਪੜ੍ਹੋ:- ''ਮੇਰੀ ਘਰਵਾਲੀ ਦੇ 4 Boyfriend...'', ਕਿਤੇ ਮੈਂ ਵੀ ਨਾ ਹੋ ਜਾਵਾਂ ਡਰੰਮ ''ਚ....ਧਰਨੇ ''ਤੇ ਬੈਠੇ ਮੁੰਡੇ ਦੀ CM ਨੂੰ ਗੁਹਾਰ, ਪੜ੍ਹੋ ਪੂਰੀ ਖਬਰ
April 2025 will be filled with several significant festivals and government holidays, as major events like Ram Navami, Mahavir Jayanti, Ambedkar Jayanti, and Good Friday will take place during this period, resulting in school, college, and bank closures. Consequently, holidays have been declared in various states.
If you're planning a trip this month, need to complete important banking tasks, or want to know the exact schedule for school and college holidays for children, this article could be highly beneficial.
According to the official calendar issued by the Punjab government, General Section, letter number 06/01/2024-2P.P.3/677, dated December 11, 2024, the government holidays will be as follows: Ram Navami on April 6, Guru Nabha Das Ji's Birthday on April 8, Mahavir Jayanti on April 10, Baisakhi on April 13, Dr. B.R. Ambedkar's Birth Anniversary on April 14, Good Friday on April 18, and Bhagwan Parshuram Jayanti on April 29.
However, since Ram Navami and Baisakhi fall on Sundays, there will be a two-day holiday shortage for employees and children.


0 Comments
Post a Comment