ਬੈਂਗਲੁਰੂ ਵਿੱਚ ਇੱਕ ਸਕੂਲ ਅਧਿਆਪਕਾ ਨੂੰ ਇੱਕ ਵਿਦਿਆਰਥੀ ਦੇ ਮਾਪਿਆਂ ਨੂੰ ਧਮਕਾਉਣ ਅਤੇ ਉਨ੍ਹਾਂ ਤੋਂ ਪੈਸੇ ਖੋਹਣ ਦੇ ਇਲਜ਼ਾਮ ਵਿੱਚ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਖਬਰਾਂ ਮੁਤਾਬਕ, ਇਹ ਅਧਿਆਪਕਾ ਵਿਦਿਆਰਥੀ ਦੇ ਪਿਤਾ ਨਾਲ ਨਜ਼ਦੀਕੀ ਸਬੰਧਾਂ ਵਿੱਚ ਸੀ। ਕੇਂਦਰੀ ਅਪਰਾਧ ਸ਼ਾਖਾ ਨੇ 25 ਸਾਲ ਦੀ ਅਧਿਆਪਕਾ ਸ਼੍ਰੀਦੇਵੀ ਰੁਦਾਗੀ ਅਤੇ ਉਸ ਦੇ ਦੋ ਸਾਥੀਆਂ, 38 ਸਾਲ ਦੇ ਗਣੇਸ਼ ਕਾਲੇ ਅਤੇ 28 ਸਾਲ ਦੇ ਸਾਗਰ ਨੂੰ, ਸਤੀਸ਼ (ਪਿਤਾ) ਤੋਂ 4 ਲੱਖ ਰੁਪਏ ਲੈਣ ਅਤੇ ਬਾਅਦ ਵਿੱਚ ਉਸ ਦੀਆਂ ਨਿੱਜੀ ਤਸਵੀਰਾਂ ਤੇ ਵੀਡੀਓਜ਼ ਦੀ ਧਮਕੀ ਦੇ ਕੇ 20 ਲੱਖ ਰੁਪਏ ਹੋਰ ਮੰਗਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
5 ਸਾਲ ਦੀ ਬੱਚੀ ਦਾ ਸਕੂਲ ਵਿੱਚ ਦਾਖਲਾ
ਪੁਲਸ ਦੀ ਜਾਣਕਾਰੀ ਅਨੁਸਾਰ, ਪੱਛਮੀ ਬੈਂਗਲੁਰੂ ਦੇ ਇੱਕ ਖੇਤਰ ਵਿੱਚ ਆਪਣੀ ਪਤਨੀ ਅਤੇ ਤਿੰਨ ਬੇਟੀਆਂ ਨਾਲ ਰਹਿਣ ਵਾਲੇ ਕਾਰੋਬਾਰੀ ਸਤੀਸ਼ ਨੇ 2023 ਵਿੱਚ ਆਪਣੀ ਸਭ ਤੋਂ ਛੋਟੀ ਬੇਟੀ, ਜਿਸ ਦੀ ਉਮਰ 5 ਸਾਲ ਸੀ, ਨੂੰ ਸਕੂਲ ਵਿੱਚ ਭਰਤੀ ਕਰਵਾਇਆ ਸੀ। ਦਾਖਲੇ ਦੀ ਪ੍ਰਕਿਰਿਆ ਦੌਰਾਨ ਸਤੀਸ਼ ਦੀ ਮੁਲਾਕਾਤ ਅਧਿਆਪਕਾ ਰੁਦਾਗੀ ਨਾਲ ਹੋਈ,
ਜਿਸ ਤੋਂ ਬਾਅਦ ਦੋਵਾਂ ਨੇ ਇੱਕ ਵੱਖਰੇ ਸਿਮ ਕਾਰਡ ਅਤੇ ਫ਼ੋਨ ਰਾਹੀਂ ਸੁਨੇਹੇ ਭੇਜਣੇ ਅਤੇ ਵੀਡੀਓ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਦੀਆਂ ਮੁਲਾਕਾਤਾਂ ਨਿੱਜੀ ਰੂਪ ਲੈਣ ਲੱਗੀਆਂ।
ਪਿਤਾ ਤੋਂ ਪੈਸੇ ਕਿਵੇਂ ਲਏ?
ਬਾਅਦ ਵਿੱਚ ਰੁਦਾਗੀ ਨੇ ਸਤੀਸ਼ ਤੋਂ 4 ਲੱਖ ਰੁਪਏ ਖੋਹ ਲਏ। ਫਿਰ ਜਨਵਰੀ ਵਿੱਚ ਉਸ ਨੇ 15 ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਸਤੀਸ਼ ਨੇ ਹਿਚਕਿਚਾਹਟ ਦਿਖਾਈ, ਤਾਂ ਉਹ 50,000 ਰੁਪਏ ਉਧਾਰ ਦੇ ਬਹਾਨੇ ਉਸ ਦੇ ਘਰ ਪਹੁੰਚ ਗਈ। ਜਦੋਂ ਸਤੀਸ਼ ਦੇ ਕਾਰੋਬਾਰ ਵਿੱਚ ਮੰਦੀ ਆਈ, ਤਾਂ ਉਸ ਨੇ ਆਪਣੇ ਪਰਿਵਾਰ ਨੂੰ ਗੁਜਰਾਤ ਤਬਦੀਲ ਕਰਨ ਦਾ ਫੈਸਲਾ ਲਿਆ ਅਤੇ ਇਸ ਲਈ ਉਸ ਨੂੰ ਬੱਚੀ ਦੇ ਟਰਾਂਸਫਰ ਸਰਟੀਫਿਕੇਟ ਦੀ ਜ਼ਰੂਰਤ ਪਈ।
ਇਹ ਵੀ ਪੜ੍ਹੋ:- ਪ੍ਰੇਮੀ ਨਾਲ ਹਫ਼ਤਾ ਰਹਿ ਕੇ ਘਰ ਪਰਤੀ ਦੋ ਬੱਚਿਆਂ ਦੀ ਮਾਂ, ਪਤੀ ਨੇ ਹੀ ਕਰਵਾਇਆ ਸੀ ਦੋਵਾਂ ਦਾ ਵਿਆਹ- ਬੋਲੀ 'ਸਹੁੰ ਖਾਂਦੀ ਹਾਂ ਹੁਣ...
ਮਾਰਚ ਦੇ ਸ਼ੁਰੂ ਵਿੱਚ, ਜਦੋਂ ਸਤੀਸ਼ ਸਕੂਲ ਗਿਆ ਅਤੇ ਰੁਦਾਗੀ ਦੇ ਦਫ਼ਤਰ ਵਿੱਚ ਪਹੁੰਚਿਆ, ਤਾਂ ਉਥੇ ਕਾਲੇ ਅਤੇ ਸਾਗਰ ਪਹਿਲਾਂ ਹੀ ਹਾਜ਼ਰ ਸਨ। ਉਥੇ ਕਾਲੇ ਨੇ ਸਤੀਸ਼ ਨੂੰ ਉਸ ਦੀਆਂ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਦਿਖਾਈਆਂ ਅਤੇ 20 ਲੱਖ ਰੁਪਏ ਦੀ ਮੰਗ ਕੀਤੀ, ਧਮਕੀ ਦਿੱਤੀ ਕਿ ਇਹ ਸਮੱਗਰੀ ਉਸ ਦੇ ਪਰਿਵਾਰ ਨੂੰ ਭੇਜ ਦਿੱਤੀ ਜਾਵੇਗੀ।
ਪੈਸਿਆਂ ਲਈ ਲਗਾਤਾਰ ਆਉਂਦੀਆਂ ਫ਼ੋਨ ਕਾਲਾਂ
ਸਤੀਸ਼ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਅਤੇ 1.9 ਲੱਖ ਰੁਪਏ ਦੀ ਸ਼ੁਰੂਆਤੀ ਮੰਗ ਨੂੰ 15 ਲੱਖ ਰੁਪਏ ਤੱਕ ਘਟਾਇਆ, ਪਰ ਉਨ੍ਹਾਂ ਦੀਆਂ ਮੰਗਾਂ ਰੁਕੀਆਂ ਨਹੀਂ। 17 ਮਾਰਚ ਨੂੰ ਰੁਦਾਗੀ ਨੇ ਉਸ ਨੂੰ ਫ਼ੋਨ ਕਰਕੇ ਪੈਸਿਆਂ ਦੀ ਯਾਦ ਦਿਵਾਈ ਅਤੇ ਕਿਹਾ ਕਿ 5 ਲੱਖ ਰੁਪਏ ਇੱਕ ਸਾਬਕਾ ਪੁਲਸ ਅਧਿਕਾਰੀ ਲਈ, 1-1 ਲੱਖ ਰੁਪਏ ਸਾਗਰ ਅਤੇ ਕਾਲੇ ਲਈ, ਅਤੇ ਬਾਕੀ 8 ਲੱਖ ਰੁਪਏ ਉਸ ਲਈ ਚਾਹੀਦੇ ਹਨ।
ਇਹ ਵੀ ਪੜ੍ਹੋ:- ਕੱਪੜੇ ਬਦਲਦੇ ਸਮੇਂ ਮਸ਼ਹੂਰ ਅਦਾਕਾਰਾ ਦੀ ਵੈਨਿਟੀ 'ਚ ਵੜ੍ਹ ਗਿਆ ਸੀ ਡਾਇਰੈਕਟ, ਅਦਾਕਾਰਾ ਨੇ ਖੁਦ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
A teacher in Bengaluru has been arrested for blackmailing a student's parents and extorting money from them. It is alleged that the teacher was having an affair with the student's father. The Central Crime Branch arrested 25-year-old teacher Shridevi Rudagi, along with two others, 38-year-old Ganesh Kale and 28-year-old Sagar, for extorting 4 lakh rupees from Satish (the father) and later demanding 20 lakh rupees by blackmailing him with private photos and videos.
Admission of the 5-year-old girl to the school:
According to the police, Satish, a businessman living with his wife and three daughters in a western Bengaluru locality, enrolled his youngest daughter, aged 5, in a school in 2023. During the admission process, he met teacher Rudagi, and the two stayed in contact, communicating through messages and video calls on a separate SIM card and phone. Their relationship later became personal.
How did they extort money from the father?
Rudagi then extorted 4 lakh rupees from Satish. In January, she demanded 15 lakh rupees. When Satish hesitated, she went to his house under the pretext of borrowing 50,000 rupees. Later, when his business faced a downturn, Satish made a difficult decision to move his family to Gujarat, and he needed his child's transfer certificate.
This happened in early March. Satish went to the school to meet Rudagi in her office, where Kale and Sagar were already present. Kale then showed Satish private photos and videos and demanded 20 lakh rupees, threatening to send these to his family.
Continued demands for money:
Satish tried to negotiate and initially settled on 1.9 lakh rupees, later agreeing on 15 lakh rupees. However, the demands did not stop.
On March 17, Rudagi called him again, reminding him about the money, and also demanded 5 lakh rupees for a former police officer, 1 lakh rupees each for Sagar and Kale, and the remaining 8 lakh rupees for herself.


0 Comments
Post a Comment