ਬੀਤੀ ਰਾਤ ਪਠਾਨਕੋਟ ਦੇ ਸੁਜਾਨਪੁਰ ਇਲਾਕੇ ਵਿੱਚ ਪੈਂਦੇ ਪਿੰਡ ਮੱਟੀ ਨੇੜੇ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਨੌਜਵਾਨ ਨੇ ਕਸ਼ਮੀਰੀ ਪਹਿਰਾਵਾ ਪਾਇਆ ਹੋਇਆ ਸੀ ਅਤੇ ਉਹਨਾਂ ਕੋਲ ਇੱਕ ਬੈਗ ਵੀ ਸੀ, ਜਿਸ ਨੂੰ ਹੇਠਾਂ ਰੱਖਣ ’ਤੇ ਲੋਹੇ ਦੇ ਖੜਕਣ ਦੀ ਅਵਾਜ਼ ਸੁਣਾਈ ਦਿੱਤੀ। ਇਸ ਕਾਰਨ ਉਹ ਸ਼ੱਕੀ ਜਾਪੇ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸੂਚਨਾ ਆਪਣੇ ਸਰਪੰਚ ਨੂੰ ਦਿੱਤੀ।
ਇਹ ਵੀ ਪੜ੍ਹੋ:- ਸਕੂਲ 'ਚ ਬੇਟੀ ਦੀ ਐਡਮਿਸ਼ਨ ਕਰਵਾਉਂਦੇ ਹੀ ਫੱਸ ਗਿਆ ਪਿਤਾ, ਟੀਚਰ ਨਾਲ ਬਣ ਗਿਆ ਨਜ਼ਾਇਜ ਰਿਸ਼ਤਾ, ਫੇਰ ਸ਼ੁਰੂ ਹੋਈ ਅਸਲ ਖੇਡ...
ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਮਿਲਣ ’ਤੇ ਦੇਰ ਰਾਤ ਤੱਕ ਸਰਚ ਓਪਰੇਸ਼ਨ ਚਲਾਇਆ ਗਿਆ। ਇਹ ਸ਼ੱਕੀ ਵਿਅਕਤੀ ਰਾਵੀ ਦਰਿਆ ਰਾਹੀਂ ਜੰਮੂ-ਕਸ਼ਮੀਰ ਤੋਂ ਪੰਜਾਬ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ-ਜੰਮੂ ਕਸ਼ਮੀਰ ਸਰਹੱਦ ਨੇੜੇ ਪਿੰਡ ਕੀੜਿਆਂ ਗੰਢੀਆਲ ਵਿੱਚ ਸੱਤ ਸ਼ੱਕੀ ਵਿਅਕਤੀ ਦੇਖੇ ਗਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਜ਼ਿਲ੍ਹੇ ਵਿੱਚ ਸਰਚ ਓਪਰੇਸ਼ਨ ਸ਼ੁਰੂ ਕੀਤਾ ਸੀ। ਹੁਣ ਮੱਟੀ ਪਿੰਡ ਵਿੱਚ ਤਿੰਨ ਸ਼ੱਕੀਆਂ ਦੇ ਦਿਖਣ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਤਲਾਸ਼ੀ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ:- ਮਹਿਲਾ ਹੈੱਡ ਕਾਂਸਟੇਬਲ ਦੀ ਥਾਰ ਵਿਚੋਂ ਮਿਲਿਆ ਚਿੱਟਾ, ਹੋਈ ਗ੍ਰਿਫਤਾਰ
Last night, three suspicious individuals were spotted near the village of Motti, close to Sujanpur, in the Pathankot area. These individuals were reportedly attempting to enter Punjab from Jammu and Kashmir via the Ravi River. Local residents informed the police about the sighting. In response, the police conducted a search operation overnight and advised people to remain alert.
This comes after a recent terrorist attack in Kathua, Jammu and Kashmir, which led to intensified security measures. Following reports of seven suspicious individuals being spotted near the border village of Kirdian Ganjial, the police launched a search operation across the district. Subsequently, last night, three more suspicious individuals were seen in Motti, attempting to cross into Punjab from the Ravi River. Local villagers provided this information to the police, prompting a late-night search operation.
According to the locals, one of the suspects was wearing Kashmiri attire and was carrying a bag, which, when moved, produced a sound of metal clanking. This raised suspicions among the villagers, who then informed the village head. The police were promptly notified, and they have been conducting continuous search operations since then.

0 Comments
Post a Comment