ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਇਕ ਮਹਿਲਾ ਕਾਂਸਟੇਬਲ ਨੂੰ ਚਿੱਟੇ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਸਦੀ ਕਾਲੀ ਥਾਰ ‘ਚੋਂ 17 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ।



ਇਹ ਜਾਣਕਾਰੀ ਮਿਲੀ ਹੈ ਕਿ ਜ਼ਿਲ੍ਹਾ ਪੁਲਿਸ ਨੇ ਬਾਦਲ ਰੋਡ ਉਤੇ ਸਥਿਤ ਓਵਰ ਬ੍ਰਿਜ ਦੇ ਨੇੜਿਓਂ ਇਕ ਮਹਿਲਾ ਕਾਂਸਟੇਬਲ ਨੂੰ 17.7 ਗ੍ਰਾਮ ਹੈਰੋ/ਇਨ ਸਮੇਤ ਕਾਬੂ ਕੀਤਾ ਹੈ। ਡੀਐਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਾਕਾਬੰਦੀ ਦੌਰਾਨ ਬਠਿੰਡਾ ਬਾਦਲ ਰੋਡ ਉਤੇ ਸਥਿਤ ਓਵਰ ਬ੍ਰਿਜ ਦੇ ਨੇੜੇ ਜਦੋਂ ਇੱਕ ਕਾਲੀ ਥਾਰ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਹੈਰੋ/ਇਨ ਬਰਾਮਦ ਹੋਈ।

ਇਹ ਵੀ ਪੜ੍ਹੋ:-  ਸਕੂਲ 'ਚ ਬੇਟੀ ਦੀ ਐਡਮਿਸ਼ਨ ਕਰਵਾਉਂਦੇ ਹੀ ਫੱਸ ਗਿਆ ਪਿਤਾ, ਟੀਚਰ ਨਾਲ ਬਣ ਗਿਆ ਨਜ਼ਾਇਜ ਰਿਸ਼ਤਾ, ਫੇਰ ਸ਼ੁਰੂ ਹੋਈ ਅਸਲ ਖੇਡ...

ਇਹ ਜਾਣਕਾਰੀ ਮਿਲੀ ਹੈ ਕਿ  ਇਸ ਥਾਰ ਗੱਡੀ ਨੂੰ ਇਕ ਮਹਿਲਾ ਚਲਾ ਰਹੀ ਸੀ, ਜਿਸ ਨੇ ਪੁੱਛਗਿੱਛ ਦੇ ਦੌਰਾਨ ਆਪਣਾ ਨਾਂਮ ਅਮਨਦੀਪ ਕੌਰ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਹੈ।

 ਡੀਐਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਮੌਕੇ ਉਤੇ ਹੀ ਗ੍ਰਿਫਤਾਰ ਕਰ ਲਿਆ ਹੈ। ਉਕਤ ਮਹਿਲਾ ਕਾਂਸਟੇਬਲ ਮਾਨਸਾ ਜ਼ਿਲ੍ਹੇ ਵਿਚ ਤਾਇਨਾਤ ਹੈ, ਪਰ ਮੌਜੂਦਾ ਸਮੇਂ ਉਹ ਬਠਿੰਡਾ ਦੀ ਪੁਲਿਸ ਲਾਈਨ ਵਿਚ ਡਿਊਟੀ ਕਰ ਰਹੀ ਹੈ।

ਇਹ ਵੀ ਪੜ੍ਹੋ:-  ਕੱਪੜੇ ਬਦਲਦੇ ਸਮੇਂ ਮਸ਼ਹੂਰ ਅਦਾਕਾਰਾ ਦੀ ਵੈਨਿਟੀ 'ਚ ਵੜ੍ਹ ਗਿਆ ਸੀ ਡਾਇਰੈਕਟ, ਅਦਾਕਾਰਾ ਨੇ ਖੁਦ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

A significant news story is coming from Bathinda. A female constable has been arrested with drugs, including heroin. 17 grams of heroin were seized from a black Thar vehicle.


According to information, the district police apprehended a female constable near an overbridge on Badal Road in Bathinda, with 17.7 grams of heroin in her possession. DSP Harbans Singh mentioned that during a checkpoint operation, the police stopped a black Thar vehicle on Badal Road, and upon searching it, heroin was found.


It has been reported that the Thar vehicle was being driven by a woman, who identified herself as Amandeep Kaur, a resident of Chak Fateh Singh Wala. DSP Harbans Singh stated that the police arrested the female constable, Amandeep Kaur, on the spot. This constable is assigned to the Mansa district, but at present, she is on duty at the Bathinda Police Lines.