ਇਸ ਖਬਰ ਨਾਲ ਸੰਬੰਧਿਤ ਪੂਰੀ ਵੀਡੀਓ ਤੁਸੀਂ ਇਸ ਆਰਟੀਕਲ ਵਿੱਚ ਨੀਚੇ ਜਾਕੇ ਦੇਖ ਸਕਦੇ ਹੋ। ਅੱਗੇ ਪੜੋ ਪੂਰੀ ਖਬਰ।

ਸ਼ੁੱਕਰਵਾਰ ਨੂੰ ਮਿਆਂਮਾਰ ਵਿੱਚ ਆਏ ਭੂਚਾਲ ਨੇ ਭਾਰੀ ਨੁਕਸਾਨ ਕੀਤਾ। ਇਸ ਭੂਚਾਲ ਕਾਰਨ ਮਿਆਂਮਾਰ ਵਿੱਚ 1000 ਅਤੇ ਥਾਈਲੈਂਡ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ। ਭੂਚਾਲ ਦੇ ਨਤੀਜੇ ਵਜੋਂ ਕਈ ਇਮਾਰਤਾਂ ਢਹਿ ਗਈਆਂ, ਜਿਨ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਰਿਕਟਰ ਸਕੇਲ 'ਤੇ 7.7 ਦੀ ਤੀਬਰਤਾ ਵਾਲਾ ਇਹ ਭੂਚਾਲ ਨੇੜਲੇ ਦੇਸ਼ਾਂ ਜਿਵੇਂ ਚੀਨ, ਭਾਰਤ, ਥਾਈਲੈਂਡ ਅਤੇ ਬੰਗਲਾਦੇਸ਼ ਵਿੱਚ ਵੀ ਮਹਿਸੂਸ ਹੋਇਆ।

ਇਹ ਵੀ ਪੜ੍ਹੋ:-  ਪੁਲਸ ਛਾਉਣੀ ''ਚ ਬਦਲਿਆ ਪੰਜਾਬ ਦਾ ਇਹ ਇਲਾਕਾ ! ਵੱਡੀ ਗਿਣਤੀ ''ਚ ਪੁਲਸ ਫੋਰਸ ਤਾਇਨਾਤ

ਸੋਸ਼ਲ ਮੀਡੀਆ 'ਤੇ ਇਸ ਭੂਚਾਲ ਦੇ ਝਟਕਿਆਂ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇੱਕ ਵੀਡੀਓ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਸਵੀਮਿੰਗ ਪੂਲ ਤੋਂ ਪਾਣੀ ਡਿੱਗਦਾ ਅਤੇ ਮੈਟਰੋ ਟਰੇਨ ਦਾ ਹਿੱਲਣਾ ਦਿਖਾਇਆ ਗਿਆ ਹੈ। 

ਇਸ ਤੋਂ ਇਲਾਵਾ, ਇੱਕ ਨੌਜਵਾਨ ਨੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ ਜੋ ਸੁਣ ਕੇ ਦਿਲ ਦਹਿਲ ਜਾਂਦਾ ਹੈ। ਉਸ ਨੇ ਦੱਸਿਆ ਕਿ ਭੂਚਾਲ ਦੌਰਾਨ ਉਸ ਨੇ 40ਵੀਂ ਮੰਜ਼ਿਲ ਤੋਂ ਭੱਜ ਕੇ ਆਪਣੀ ਜਾਨ ਬਚਾਈ। 

40ਵੀਂ ਮੰਜ਼ਿਲ ਤੋਂ ਭੱਜ ਕੇ ਬਚਾਈ ਜਾਨ

ਇਸ ਭੂਚਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਟ੍ਰੈਵਿਸ ਲਿਓਨ ਪ੍ਰਾਈਸ ਨਾਮ ਦੇ ਇੱਕ ਵਿਅਕਤੀ ਨੇ travisleon1 ਆਈਡੀ ਨਾਲ ਪੋਸਟ ਕੀਤੀ। ਵੀਡੀਓ ਦੀ ਸ਼ੁਰੂਆਤ ਉਸ ਇਮਾਰਤ ਤੋਂ ਹੁੰਦੀ ਹੈ ਜਿੱਥੋਂ ਉਹ ਭੱਜਿਆ ਸੀ। ਉਹ ਵੀਡੀਓ ਵਿੱਚ ਕਹਿੰਦਾ ਹੈ ਕਿ ਇਹ ਅਨੁਭਵ ਬਹੁਤ ਡਰਾਵਣਾ ਸੀ, ਮੈਂ 40ਵੀਂ ਮੰਜ਼ਿਲ 'ਤੇ ਸੀ ਅਤੇ ਕਮਰਾ ਤੇ ਇਮਾਰਤ ਇੱਕ ਪਾਸੇ ਤੋਂ ਦੂਜੇ ਪਾਸੇ ਹਿੱਲ ਰਹੇ ਸਨ। ਮੈਨੂੰ ਲੱਗਿਆ ਜਿਵੇਂ ਸਾਰਾ ਸੰਸਾਰ ਮੇਰੇ ਚਾਰੇ ਪਾਸੇ ਚੱਕਰ ਖਾ ਰਿਹਾ ਹੋਵੇ। ਉਸ ਨੇ ਦੱਸਿਆ ਕਿ ਉਸ ਨੂੰ ਹੇਠਾਂ ਉਤਰਨ ਲਈ 40 ਮਿੰਟ ਲੱਗੇ। 


ਇਹ ਵੀ ਪੜ੍ਹੋ:-  ਐਨਕਾਊਂਟਰ ਵਿਚ ਚਾਰ ਪੁਲਿਸ ਮੁਲਾਜ਼ਮ ਸ਼ਹੀਦ, DSP ਸਣੇ 7 ਜ਼ਖਮੀ, ਪੜ੍ਹੋ ਪੂਰੀ ਖਬਰ

ਟ੍ਰੈਵਿਸ ਦੀ ਵੀਡੀਓ ਵਿੱਚ ਨੇੜੇ ਦੀਆਂ ਇਮਾਰਤਾਂ ਦੇ ਪੂਲਾਂ ਤੋਂ ਪਾਣੀ ਝਰਨੇ ਵਾਂਗ ਹੇਠਾਂ ਵਹਿੰਦਾ ਦਿਖਾਇਆ ਗਿਆ ਹੈ। ਵੀਡੀਓ ਦੇ ਅਖੀਰ ਵਿੱਚ, ਉਸ ਨੇ ਆਪਣੀ ਇਮਾਰਤ ਦੀਆਂ ਐਮਰਜੈਂਸੀ ਪੌੜੀਆਂ ਰਾਹੀਂ ਹੇਠਾਂ ਉਤਰਨ ਦਾ ਦ੍ਰਿਸ਼ ਵੀ ਸ਼ਾਮਲ ਕੀਤਾ। ਹੁਣ ਤੱਕ ਇਸ ਵੀਡੀਓ ਨੂੰ 9 ਲੱਖ 83 ਹਜ਼ਾਰ ਲੋਕ ਦੇਖ ਚੁੱਕੇ ਹਨ ਅਤੇ 21 ਹਜ਼ਾਰ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ। ਵੀਡੀਓ 'ਤੇ ਹਜ਼ਾਰਾਂ ਲੋਕਾਂ ਦੇ ਕੁਮੈਂਟ ਵੀ ਆਏ ਹਨ। 

ਲੋਕਾਂ ਦੀਆਂ ਪ੍ਰਤੀਕਿਰਿਆਵਾਂ

ਇੱਕ ਯੂਜ਼ਰ ਨੇ ਲਿਖਿਆ, "ਮੈਂ ਬਹੁਤ ਘਬਰਾ ਗਿਆ ਸੀ। ਮੈਂ ਜੋ ਮਹਿਸੂਸ ਕੀਤਾ, ਉਹ ਹੁਣ ਤੱਕ ਦਾ ਸਭ ਤੋਂ ਤਾਕਤਵਰ ਭੂਚਾਲ ਸੀ।" ਇੱਕ ਹੋਰ ਵਿਅਕਤੀ ਨੇ ਕਿਹਾ, "ਚਿਆਂਗ ਮਾਈ ਵਿੱਚ ਭੂਚਾਲ ਕਾਫ਼ੀ ਜ਼ੋਰਦਾਰ ਸੀ। ਮੈਂ ਜਪਾਨ ਤੋਂ ਹਾਂ, ਇਸ ਲਈ ਮੈਨੂੰ ਭੂਚਾਲਾਂ ਦੀ ਆਦਤ ਹੈ, ਪਰ ਇਹ ਜਪਾਨ ਵਰਗਾ ਭੂਚਾਲ ਸੀ। ਡਰਾਉਣੀ ਗੱਲ ਇਹ ਹੈ ਕਿ ਥਾਈਲੈਂਡ ਦੀਆਂ ਇਮਾਰਤਾਂ ਭੂਚਾਲ ਸਹਿਣ ਲਈ ਤਿਆਰ ਨਹੀਂ ਹਨ। ਅਗਲੇ ਕੁਝ ਦਿਨ ਸੁਚੇਤ ਰਹਿਣਾ ਪਵੇਗਾ।"

ਇਹ ਵੀ ਪੜ੍ਹੋ:-  2 ਸਿਮ ਰੱਖਣ ਵਾਲਿਆਂ ਦੀ ਖਤਮ ਹੋਈ ਟੈਨਸ਼ਨ, ਆ ਗਏ 84 ਦਿਨ ਵਾਲੇ ਸਸਤੇ ਰਿਚਾਰਜ ਪਲਾਨ

On Friday, a powerful earthquake struck Myanmar, causing widespread devastation. The earthquake, which measured 7.7 on the Richter scale, resulted in the tragic loss of 1,000 lives in Myanmar and 10 in Thailand. The tremors were also felt in neighboring countries, including China, India, Thailand, and Bangladesh. Disturbing footage of the destruction has surfaced, with videos showing buildings collapsing and other alarming scenes.

One particularly gripping video shared by a man named Travis Leon Price, who goes by the ID *travisleon1* on social media, shows his terrifying escape from a high-rise building. In the video, Travis describes the chaotic experience of being on the 40th floor, with the building shaking violently. He mentions feeling as if the whole world was spinning, like vertigo. He said it took him 40 minutes to safely descend from the 40th floor.

Travis’s footage also captures water spilling from the swimming pools of nearby buildings, cascading down like a waterfall. At the end of the video, he shows how he used the emergency stairs to make his way to safety. The video has gained widespread attention, being viewed nearly one million times and receiving over 21,000 likes, with thousands of comments.

In the comments, one user shared their fear, writing, "I was so scared. This was the most powerful earthquake I've ever felt." Another commenter from Japan, accustomed to earthquakes, described the tremors as being on par with a major earthquake in Japan. They noted the added fear that Thailand’s infrastructure isn’t built to withstand such disasters, urging others to stay cautious in the coming days.

The earthquake’s impact is still being felt, and the videos circulating on social media highlight the intensity and terrifying nature of the event.