ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਦੇ ਵਿਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ, ਜਿੱਥੇ ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦੇ ਕ/ਤਲ ਦੀ ਸਾਜ਼ਿਸ਼ ਰਚੀ ਅਤੇ 2 ਲੱਖ ਰੁਪਏ ਦੀ ਸੁਪਾਰੀ ਦੇ ਕੇ ਉਸ ਦਾ ਕ/ਤਲ ਕਰਵਾ ਦਿੱਤਾ। ਪੁਲਿਸ ਨੇ ਇਸ ਮਾਮਲੇ ‘ਚ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸੁਪਾਰੀ ਲੈਣ ਵਾਲੇ ਨੂੰ ਵੀ ਫੜ ਲਿਆ ਹੈ।

ਪੁਲਿਸ ਸੁਪਰਡੈਂਟ ਅਭਿਜੀਤ ਆਰ ਸ਼ੰਕਰ ਨੇ ਇਸ ਸਨਸਨੀਖੇਜ਼ ਮਾਮਲੇ ਦਾ ਖੁਲਾਸਾ ਕੀਤਾ ਹੈ ਜਿਸ ਅਨੁਸਾਰ ਇੱਕ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤ/ਲ ਕਰਨ ਦੀ ਸਾਜ਼ਿਸ਼ ਰਚੀ ਸੀ। ਮ੍ਰਿ/ਤਕ ਦਿਲੀਪ ਹਾਈਡਰਾ ਮਸ਼ੀਨ ਚਲਾਉਂਦਾ ਸੀ ਅਤੇ ਉਸ ਦਾ ਵਿਆਹ 5 ਮਾਰਚ 2025 ਨੂੰ ਪ੍ਰਗਤੀ ਦੇ ਨਾਲ ਹੋਇਆ ਸੀ ਪਰ ਪ੍ਰਗਤੀ ਦਾ ਉਸੇ ਹੀ ਪਿੰਡ ਦੇ ਅਨੁਰਾਗ ਉਰਫ ਬਬਲੂ ਉਰਫ ਮਨੋਜ ਯਾਦਵ ਨਾਲ ਪ੍ਰੇਮ ਸਬੰਧ ਸਨ, ਪ੍ਰਗਤੀ ਦਾ ਵਿਆਹ ਉਸਦੀ ਮਰਜ਼ੀ ਦੇ ਵਿਰੁੱਧ ਹੋਇਆ ਸੀ, ਜਿਸ ਕਾਰਨ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ ਸੀ।

ਇਹ ਵੀ ਪੜ੍ਹੋ:-  ਕੈਨੇਡਾ ''ਚ ਪੰਜਾਬੀ ਮੁੰਡੇ ਦੇ ਵੱਜੀ ਗੋਲ਼ੀ, ਮੌਤ ਦੀ ਖ਼ਬਰ ਸੁਣ ਮਾਪਿਆਂ ਦਾ ਨਿਕਲਿਆ ਤ੍ਰਾਹ

ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਸਖਤੀ ਨਾਲ ਪੁੱਛਗਿੱਛ ਕਰਨ ‘ਤੇ ਇਹ ਪਤਾ ਲੱਗਾ ਹੈ ਕਿ ਅਨੁਰਾਗ ਯਾਦਵ ਮ੍ਰਿਤ/ਕ ਦਿਲੀਪ ਦੀ ਪਤਨੀ ਦੇ ਪਿੰਡ ਦਾ ਹੀ ਰਹਿਣ ਵਾਲਾ ਹੈ ਅਤੇ ਦੋਵੇਂ ਪਿਛਲੇ ਲੱਗਭਗ ਚਾਰ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਹਨ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮ੍ਰਿਤਕ ਦਿਲੀਪ ਦੀ ਪਤਨੀ ਪ੍ਰਗਤੀ ਯਾਦਵ ਇਸ ਵਿਆਹ ਤੋਂ ਬਿਲਕੁਲ ਖੁਸ਼ ਨਹੀਂ ਸੀ ਪਰ ਉਸ ਨੂੰ ਆਪਣੇ ਪਤੀ ਦੀ ਜਾਇਦਾਦ ਅਤੇ ਉਸ ਦੇ ਪੈਸੇ ਦੀ ਲੋੜ ਸੀ। ਪ੍ਰਗਤੀ ਯਾਦਵ ਨੇ ਆਪਣੇ ਪਤੀ ਦੀ ਜਾਇਦਾਦ ਅਤੇ ਉਸਦੇ ਪੈਸੇ ਦੀ ਮਦਦ ਨਾਲ ਆਪਣੇ ਬੇਰੁਜ਼ਗਾਰ ਪ੍ਰੇਮੀ ਅਨੁਰਾਗ ਯਾਦਵ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਇਸ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਦੇ ਲਈ ਪ੍ਰਗਤੀ ਨੇ ਖੁਲਾਸਾ ਕੀਤਾ ਕਿ ਉਸ ਨੇ ਵਿਆਹ ਤੋਂ ਬਾਅਦ ਮੂੰਹ ਵਿਖਾਈ ਦੌਰਾਨ ਮਿਲੇ 1 ਲੱਖ ਰੁਪਏ ਦੀ ਰਕਮ ਆਪਣੇ ਪ੍ਰੇਮੀ ਨੂੰ ਕਾ/ਤਲ ਨੂੰ ਪੇਸ਼ਗੀ ਵਜੋਂ ਦੇਣ ਲਈ ਦਿੱਤੀ ਸੀ। ਅਨੁਰਾਗ ਨੇ 1 ਲੱਖ ਰੁਪਏ ਐਡਵਾਂਸ ਦੇ ਕੇ ਦਿਲੀਪ ਯਾਦਵ ਨੂੰ ਮਾਰ/ਨ ਦੀ ਸੁਪਾਰੀ ਰਾਮਜੀ ਨਗਰ ਨੂੰ ਦੇ ਦਿੱਤਾ ਸੀ‌ ਅਤੇ ਕੰਮ ਹੋਣ ਤੋਂ ਬਾਅਦ ਉਸ ਨੂੰ ਇੱਕ ਲੱਖ ਰੁਪਏ ਹੋਰ ਦੇਣੇ ਸਨ।

ਇਹ ਵੀ ਪੜ੍ਹੋ:-  ਬੇਟੀ ਦੇ Ex Boyfriend ਤੋਂ ਪ੍ਰੇਗਨੈਂਟ ਹੋ ਗਈ ਮਾਂ, ਫਿਰ ਚੁੱਪ-ਚੁਪੀਤੇ ਕਰਵਾ ਲਿਆ ਗਰਭਪਾਤ, ਤੇ ਫਿਰ !

ਐੱਸਐੱਚਓ ਪੰਕਜ ਮਿਸ਼ਰਾ ਨੇ ਅੱਗੇ ਦੱਸਿਆ ਕਿ ਪੁਲਿਸ ਨੂੰ 19 ਮਾਰਚ ਨੂੰ ਖੇਤਾਂ ਵਿੱਚ ਜ਼ਖਮੀ ਪਏ ਇਕ ਵਿਅਕਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ। ਉਸ ਨੂੰ ਬਿਧੁਨਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ। ਪੀੜਤ ਦਿਲੀਪ ਯਾਦਵ ਨੂੰ ਇਲਾਜ ਦੇ ਲਈ ਵੱਖ-ਵੱਖ ਹਸਪਾਤਾਂ ਵਿਚ ਰੈਫਰ ਕੀਤਾ ਗਿਆ ਸੀ। ਹਾਲਾਂਕਿ 21 ਮਾਰਚ ਦੀ ਰਾਤ ਨੂੰ ਉਸ ਦੀ ਮੌ/ਤ ਹੋ ਗਈ। ਪੁਲਿਸ ਨੇ ਕਿਹਾ ਕਿ ਮੁਲਜ਼ਮ 22 ਸਾਲਾ ਪ੍ਰਗਤੀ ਯਾਦਵ, ਉਸ ਦੇ ਪ੍ਰੇਮੀ ਅਨੁਰਾਗ ਉਰਫ਼ ਮਨੋਜ, ਅਤੇ ਕੰਟਰੈਕਟ ਕਿਲਰ ਰਾਮਜੀ ਚੌਧਰੀ ਦੀ ਪਛਾਣ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਉਤੇ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਸੁਪਰਡੈਂਟ ਅਭਿਜੀਤ ਆਰ ਸ਼ੰਕਰ ਨੇ ਕਿਹਾ ਕਿ ਪ੍ਰਗਤੀ ਯਾਦਵ ਅਤੇ ਅਨੁਰਾਗ ਨੇ ਦਿਲੀਪ ਯਾਦਵ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ।


A shocking incident has emerged from Auraiya district in Uttar Pradesh, where a woman, Pragati Yadav, conspired with her lover, Anurag Yadav, to murder her husband, Dilip Yadav. The murder was carried out with the help of a contract killer, Ramji Chaudhary, who was paid Rs 2 lakh to kill Dilip. The police have arrested Pragati, Anurag, and the hitman involved in the crime.


According to Superintendent of Police Abhijit R Shankar, Pragati and Anurag had been in a relationship for the past four years. Despite being married to Dilip on March 5, 2025, Pragati was unhappy in the marriage, as it had been against her will. Pragati, who was seeking to live a life with her unemployed lover, decided to murder her husband to claim his property and wealth.


Pragati and Anurag devised a plan to kill Dilip, with Pragati giving Anurag an advance of Rs 1 lakh from her husband’s money. In return, Anurag arranged for Ramji Chaudhary to carry out the murder. Another Rs 1 lakh was to be paid to Chaudhary after the crime was completed.


On March 19, police received information about an injured person in a field. The victim, Dilip, was admitted to a Community Health Centre in Bidhuna but was later referred to various hospitals for treatment. Unfortunately, he succumbed to his injuries on March 21. Through CCTV footage, the police identified the accused – Pragati, Anurag, and the contract killer, Ramji Chaudhary – and arrested them.


Superintendent of Police Abhijit R Shankar confirmed that Pragati and Anurag had plotted the murder to eliminate Dilip and claim his wealth. They paid Ramji Chaudhary a total of Rs 2 lakh to execute the crime.