ਜਿੱਥੇ ਇੱਕ ਪਾਸੇ ਨਸ਼ਿਆਂ ਵਿਰੁੱਧ ਜੰਗ ਦੇ ਤਹਿਤ ਪੁਲਸ ਲਗਾਤਾਰ ਨਸ਼ਾ ਤਸਕਰਾਂ 'ਤੇ ਸਖ਼ਤ ਕਾਰਵਾਈ ਕਰ ਰਹੀ ਹੈ,
ਉੱਥੇ ਹੀ ਇਸ ਮੁਹਿੰਮ ਦੌਰਾਨ ਬਠਿੰਡਾ ਤੋਂ ਇੱਕ ਮਹਿਲਾ ਪੁਲਸ ਮੁਲਾਜ਼ਮ ਨੂੰ ਨਸ਼ਿਆਂ ਸਮੇਤ ਕਾਬੂ ਕੀਤਾ ਗਿਆ ਹੈ, ਜਿਸ ਨਾਲ ਇਹ ਮਾਮਲਾ ਪੂਰੇ ਪੰਜਾਬ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਸੀਆਈਏ ਸਟਾਫ ਨੇ ਵੀ ਆਪਣੀ ਕਾਰਵਾਈ 'ਚ ਸਫਲਤਾ ਹਾਸਲ ਕਰਦਿਆਂ ਇੰਟੈਲੀਜੈਂਸ ਇੰਸਪੈਕਟਰ ਮਨਜੀਤ ਸਿੰਘ ਅਤੇ ਉਸ ਦੇ ਸਾਥੀ ਰਵੀ ਨੂੰ ਇੱਕ ਕਿਲੋ ਹੈਰੋ/ਇਨ ਸਮੇਤ ਗ੍ਰਿਫਤਾਰ ਕੀਤਾ।
ਇਸ ਮਾਮਲੇ 'ਚ ਸੀਆਈਏ ਸਟਾਫ ਦੇ ਇੰਸਪੈਕਟਰ ਅਨਮੋਲਕ ਸਿੰਘ ਨੇ ਦੋਵਾਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੀ ਸਤਿਕਾਰਤ ਅਦਾਲਤ 'ਚ ਪੇਸ਼ ਕੀਤਾ,
ਜਿੱਥੋਂ ਇਨ੍ਹਾਂ ਨੂੰ ਪੁਲਸ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਦੇ ਮੁਖੀ ਅਨਮੋਲਕ ਸਿੰਘ ਨੇ ਦੱਸਿਆ ਕਿ ਥਾਣਾ ਰਣਜੀਤ ਐਵਨਿਊ 'ਚ ਇਨ੍ਹਾਂ ਵਿਅਕਤੀਆਂ ਵਿਰੁੱਧ ਐੱਫਆਈਆਰ ਨੰਬਰ 36 ਦਰਜ ਕੀਤੀ ਗਈ ਹੈ ਅਤੇ ਐੱਨਡੀਪੀਐੱਸ ਐਕਟ ਅਧੀਨ ਕੇਸ ਚੱਲ ਰਿਹਾ ਹੈ। ਹੁਣ ਇਨ੍ਹਾਂ ਨੂੰ ਅਦਾਲਤ 'ਚ ਹਾਜ਼ਰ ਕਰਵਾਇਆ ਗਿਆ ਅਤੇ ਉਥੋਂ ਦੋ ਦਿਨ ਦਾ ਪੁਲਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ।
Providing details about this, CIA staff in-charge Anmolak Singh stated that an FIR number 36 has been registered against these individuals at the Ranjit Avenue police station,
and a case has been filed under the NDPS Act. In this regard, Inspector Anmolak Singh from the CIA staff presented both accused in the honorable court of Amritsar, where the police were granted a two-day remand for both individuals.
On the other hand, the Amritsar CIA staff police also succeeded in arresting Intelligence Inspector Manjit Singh and his accomplice Ravi with one kilogram of her/oin. Meanwhile, as part of the ongoing campaign against drugs, a female police employee from Bathinda has also been arrested with dr/ugs, making this case a topic of discussion across Punjab. While the police continue to take major actions against drug traffickers under the war on drugs initiative, both accused have been presented in court, and a two-day police remand has been obtained from there.

0 Comments
Post a Comment