ਯਮਨ ਵਿੱਚ ਅਮਰੀਕਾ ਦੇ ਹਵਾਈ ਹਮਲੇ ਲਗਾਤਾਰ ਜਾਰੀ ਹਨ। ਇਨ੍ਹਾਂ ਹਮਲਿਆਂ ਕਾਰਨ ਹੁਣ ਤੱਕ ਬਹੁਤ ਸਾਰੇ ਹੂਤੀ ਬਾਗੀ ਮਾਰੇ ਜਾ ਚੁੱਕੇ ਹਨ।
ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਸਰਜੀਕਲ ਸਟ੍ਰਾਈਕ ਦੀ 25 ਸਕਿੰਟ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਵੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ।
ਇਸ ਵੀਡੀਓ ਵਿੱਚ ਸਾਫ਼ ਵਿਖਾਈ ਦਿੰਦਾ ਹੈ ਕਿ ਕੁਝ ਲੋਕ ਇੱਕ ਗੋਲ ਘੇਰੇ ਵਿੱਚ ਖੜ੍ਹੇ ਹਨ। ਫਿਰ ਅਚਾਨਕ ਉਨ੍ਹਾਂ ਉੱਤੇ ਹਮਲਾ ਹੁੰਦਾ ਹੈ ਅਤੇ ਵੀਡੀਓ ਵਿੱਚ ਸਿਰਫ਼ ਧੂੰਆਂ ਹੀ ਨਜ਼ਰ ਆਉਂਦਾ ਹੈ। ਟਰੰਪ ਨੇ ਇਸ ਵੀਡੀਓ ਨਾਲ ਲਿਖਿਆ ਹੈ, "ਓਹੋ, ਹੁਣ ਇਹ ਹੂਤੀ ਹਮਲਾ ਨਹੀਂ ਕਰ ਸਕਣਗੇ।"
ਇਹ ਵੀਡੀਓ ਸਿਰਫ਼ ਰਾਜਨੀਤਿਕ ਮਹੱਤਵ ਨਹੀਂ ਰੱਖਦੀ, ਸਗੋਂ ਵਿਸ਼ਵ ਪੱਧਰ ਦੀ ਰਣਨੀਤੀ ਦੇ ਨਜ਼ਰੀਏ ਤੋਂ ਵੀ ਅਹਿਮ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਖਾਸ ਟਿਕਾਣੇ ਉੱਤੇ ਨਿਸ਼ਾਨਾ ਸਾਧ ਕੇ ਹਮਲਾ ਕੀਤਾ ਜਾਂਦਾ ਹੈ। ਇੱਕ ਪਲ ਵਿੱਚ ਸਾਰਾ ਖੇਤਰ ਧੂੰਏਂ ਅਤੇ ਧੂੜ ਦੇ ਗੁਬਾਰ ਵਿੱਚ ਬਦਲ ਜਾਂਦਾ ਹੈ। ਇਹ ਸਾਫ਼ ਜ਼ਾਹਿਰ ਹੈ ਕਿ ਇਹ ਹਮਲਾ ਪਹਿਲਾਂ ਤੋਂ ਤਿਆਰ ਕੀਤੀ ਯੋਜਨਾ ਮੁਤਾਬਕ ਸੀ।
ਹਮਲੇ ਸਮੇਂ ਮੌਕੇ ਉੱਤੇ ਕਈ ਵਾਹਨ ਖੜ੍ਹੇ ਸਨ। ਹਮਲੇ ਤੋਂ ਬਾਅਦ ਕੈਮਰਾ ਪਿੱਛੇ ਹਟਦਾ ਹੈ ਅਤੇ ਵਾਹਨ ਸਪੱਸ਼ਟ ਦਿਖਾਈ ਦਿੰਦੇ ਹਨ। ਟਰੰਪ ਦਾ ਕਹਿਣਾ ਹੈ ਕਿ ਸ਼ਾਇਦ ਇਹ ਹੂਤੀ ਬਾਗੀ ਹਮਲੇ ਦੇ ਹੁਕਮ ਲੈਣ ਲਈ ਇਕੱਠੇ ਹੋਏ ਸਨ, ਪਰ ਹੁਣ ਉਹ ਸਾਡੇ ਉੱਤੇ ਹਮਲਾ ਨਹੀਂ ਕਰ ਸਕਣਗੇ ਅਤੇ ਨਾ ਹੀ ਸਾਡੇ ਜਹਾਜ਼ਾਂ ਨੂੰ ਡੋਬ ਸਕਣਗੇ।
These Houthis gathered for instructions on an attack. Oops, there will be no attack by these Houthis!
— Donald J. Trump (@realDonaldTrump) April 4, 2025
They will never sink our ships again! pic.twitter.com/lEzfyDgWP5
ਹਾਲ ਹੀ ਦੇ ਹਫ਼ਤਿਆਂ ਵਿੱਚ, ਯਮਨ ਵਿੱਚ ਅਮਰੀਕਾ ਵੱਲੋਂ ਬਾਗੀ ਗਰੁੱਪਾਂ ਉੱਤੇ ਕਈ ਹਮਲਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਹ ਹਮਲੇ ਲਾਲ ਸਾਗਰ ਵਿੱਚ ਬਾਗੀਆਂ ਵੱਲੋਂ ਜਹਾਜ਼ਾਂ ਉੱਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਜੋਂ ਕੀਤੇ ਜਾ ਰਹੇ ਹਨ। ਮੀਡੀਆ ਅਨੁਸਾਰ, ਬੁੱਧਵਾਰ ਨੂੰ ਯਮਨ ਦੇ ਉਨ੍ਹਾਂ ਇਲਾਕਿਆਂ ਵਿੱਚ ਅਮਰੀਕੀ ਹਮਲੇ ਹੋਏ, ਜੋ ਬਾਗੀਆਂ ਦੇ ਕਬਜ਼ੇ ਵਿੱਚ ਹਨ। ਇਨ੍ਹਾਂ ਹਮਲਿਆਂ ਵਿੱਚ ਲਗਭਗ 6 ਹੂਤੀ ਬਾਗੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ।
American airstrikes continue in Yemen, with a significant number of Houthi rebels reported killed so far. Recently, US President Donald Trump shared a 25-second video on the social media platform X, showing a surgical strike. The video has left viewers stunned after seeing what unfolded.
In the video, a group of people is seen standing in a circle, when suddenly they come under attack. The video only shows smoke as the aftermath, with no clear visuals of the strike itself. Trump captioned the video, stating that these Houthis will no longer be able to carry out such attacks.
This video has gained importance not only from a political standpoint but also from a global strategic perspective. It clearly demonstrates how a target is struck and how an entire area is engulfed in smoke and dust in an instant. This indicates that the attack was likely part of a well-planned strategy.
After the strike, the camera zooms out to show several vehicles on the scene. Trump speculated that these vehicles were likely gathering to receive orders for Houthi attacks. He further stated that the Houthis will never be able to harm them again and will never be able to sink their ships.
In recent weeks, several reports have emerged about American strikes on rebel groups in Yemen. These strikes were in retaliation to attacks on vessels in the Red Sea by Houthi rebels. According to media reports, American strikes took place on Wednesday targeting Houthi-controlled areas, resulting in the deaths of approximately six Houthi rebels.

0 Comments
Post a Comment